Home / AReiki Updates
Energy is Everything - its the
essence of life !ਰੋਗ ਭੱਜਾਏ ਅਤੇ ਸੁੰਦਰਤਾ ਵਧਾਏ ਖੀਰਾ

ਰੋਗ ਭੱਜਾਏ ਅਤੇ ਸੁੰਦਰਤਾ ਵਧਾਏ ਖੀਰਾ


ਗਰਮੀ ਤੋਂ ਬੱਚਣ ਦੇ ਲਈ ਲੋਕ ਅਕਸਰ ਠੰਡੀਆਂ ਚੀਜ਼ਾਂ ਖਾਂਦੇ ਜਾਂ ਪੀਂਦੇ ਹਨ। ਜਿਆਦਾਤਰ ਲੋਕ ਪਿਆਾਸ ਬੁਝਾਉਣ ਅਤੇ ਸਰੀਰ ਠੰਡਾ ਰੱਖਣ ਲਈ ਕੋਲਡ ਡ੍ਰਿੰਕ ਪੀਂਦੇ ਹਨ। ਪਰ ਇਹ ਸਿਰਗ਼ ਕੁਝ ਦੇਰ ਲਈ ਹੀ ਠੰਡਕ ਦਿੰਦੀਆਂ ਹਨ। ਹੁਮਸ ਅਤੇ ਵੱਧਦੇ ਤਾਪਮਾਨ ਦੇ ਦੋਰਾਨ ਜੇ ਸਰੀਰ ਏ ਠੰਡਾ ਰੱਖਣਾ ਹੈ ਤਾਂ ਖੀਰੇ ਏ ਆਪਣੇ ਖਾਣ_ਪਾਣ ਵਿੱਚ ਜਰੂਰ ਸ਼ਾਮਿਲ ਕਰੋ। ਖੀਰਾ ਨਾ ਸਿਰਫ ਸਰੀਰ ਏ ਠੰਡਾ ਰੱਖਦਾ ਹੈ ਬਲਕਿ ਜੇ ਨਿਯਮਿਤ ਰੂਪ ਵਿੱਚ ਇਸਦਾ ਸੇਵਨ ਕੀਤਾ ਜਾਵੇ ਤਾਂ ਇਹ ਸਿਹਤ ਸੰਬੰਧੀ ਕਈ ਬਿਮਾਰੀਆਂ ਏ ਵੀ ਦੂਰ ਕਰਦਾ ਹੈ। ਹੁਣ ਤਾਂ ਲੋਕ ਆਪਣੀ ਖੂਬਸੂਰਤੀ ਵਧਾਉਣ ਲਈ ਵੀ ਖੀਰੇ ਦਾ ਇਸਤੇਮਾਲ ਕਰਨ ਲਗੇ ਹਨ।
ਜਿਵੇਂ ਹੀ ਗਰਮੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ, ਬਜਾਰ ਵਿੱਚ ਖੀਰੇ ਅਤੇ ਕਕੜੀ (ਤਰ) ਦੀ ਬਹਾਰ ਆ ਜਾਂਦੀ ਹੈ। ਖੀਰੇ ਦਾ ਸੇਵਨ ਭਾਰਤ ਵਿੱਚ ਉਨੂੰਤਰ ਤੋਂ ਲੈ ਕੇ ਦੱਖਣ ਭਾਰਤ ਤੱਕ ਕੀਤਾ ਜਾਂਦਾ ਹੈ। ਖੀਰਾ ਦੇਸ਼ ਦੇ ਹਰ ਹਿੱਸੇ ਵਿੱਚ ਉਪਲੱਬਧ ਹੁੰਦਾ ਹੈ। ਪਹਾੜਾਂ ਵਿੱਚ ਇਹ ਵੱਡੇ ਅਕਾਰ ਵਿੱਚ ਮਿਲਦਾ ਹੈ। ਖੀਰਾ ਪਾਚਣ ਸ਼ਕਤੀ, ਠੰਡਕ ਅਤੇ ਤਰਾਵਟ ਨਾਲ ਭਰਪੂਰ ਹੁੰਦਾ ਹੈ। ਖੀਰੇ ਦੀ ਤਾਸੀਰ ਠੰਡੀ ਹੁੰਦੀ ਹੈ।
ਖੀਰਾ ਅਤੇ ਕਕੜੀ (ਤਰ) ਇੱਕ ਹੀ ਜਾਤੀ ਦੇ ਗ਼ਲ ਹਨ। ਖੀਰੇ ਵਿੱਚ ਵਿਟਾਮਿਨ_ਬੀ, ਬੀ_2, ਬੀ_3, ਬੀ_5, ਬੀ_6, ਸੀ, ਫੋਲਿਕ ਐਸਿਡ, ਕੈਲਸ਼ਿਅਮ, ਲੋਹਾ, ਮੈਗਨੀਸ਼ਿਅਮ, ਫਾਸਫੋਰਸ, ਮਿਨਰਲ ਅਤੇ ਜਿੰਕ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਏ ਜਰੂਰੀ ਪੋਸ਼ਣ ਦਿੰਦੇ ਹਨ। ਇਸ ਵਿੱਚ ਕੈਲਰੀ ਵੀ ਬਹੁਤ ਘੱਟ ਹੁੰਦੀ ਹੈ। ਖੀਰਾ ਕਬਜ਼ ਤੋਂ ਮੁਕਤੀ ਦਿਵਾਉਂਦਾ ਹੈ। ਖੀਰੇ ਵਿੱਚ ਪਾਣੀ ਬਹੁਤ ਜਿਆਦਾ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਬਾਰ ਬਾਰ ਪਿਆਸ ਲਗਣ ਤੇ ਇਸਦਾ ਸੇਵਨ ਸਾਏ ਸਾਡੀ ਪਿਆਸ ਤੋਂ ਰਾਹਤ ਪਹੁੰਚਾਉਂਦਾ ਹੈ। 
ਪੇਟ ਦੀ ਗੈਸ, ਐਸਿਡਿਟੀ, ਛਾਤੀ ਦੀ ਜਲਣ ਵਿੱਚ ਰੋਜ਼ਾਨਾ ਖੀਰਾ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ। ਕਈ ਲੋਕ ਖੀਰੇ ਦਾ ਛਿਲਕਾ ਉਤਾਰ ਕੇ ਖਾਂਦੇ ਹਨ। ਪਰ ਜੇ ਖੀਰਾ ਛਿਲਕੇ ਸਮੇਤ ਖਾਧਾ ਜਾਵੇ ਤਾਂ ਜਿਆਦਾ ਫਾਇਦਾ ਕਰਦਾ ਹੈ। ਛਿਲਕੇ ਨਾਲ ਖਾਣ ਵੇਲੇ ਬਸ ਇਸ ਏ ਧੋ ਕੇ ਖਾਣਾ ਚਾਹੀਦਾ ਹੈ। ਸੈਂਡਵਿਚ ਵਿੱਚ ਪਾ ਕੇ ਖਾਓ ਜਾਂ ਸਬਜ਼ੀ ਬਣਾ ਕੇ, ਇਹ ਹਰ ਤਰ੍ਹਾਂ ਨਾਲ ਗੁਣਕਾਰੀ ਹੈ। ਜੇ ਅਸੀ ਆਪਣੀ ਪਾਚਣਸ਼ਕਤੀ ਵੱਧੀਆ ਰੱਖਣ ਦੇ ਨਾਲ ਨਾਲ ਖਿੜੀ ਖਿੜੀ ਚਮੜੀ ਚਾਹੁੰਦੇ ਹਾਂ ਤਾਂ ਖੀਰੇ ਏ ਹਰ ਰੋਜ਼ ਖਾਣਾ ਚਾਹੀਦਾ ਹੈ। ਖੀਰੇ ਵਿੱਚ ਮੌਜੂਦ ਹਾਈਡ੍ਰੋਜਨ ਅਤੇ ਸਾਡੀ ਚਮੜੀ ਵਿੱਚ ਮੌਜੂਦ ਹਾਈਡ੍ਰੋਜਨ ਇੱਕੋ ਜਿਹੇ ਹੁੰਦੇ ਹਨ। ਇਸ ਲਈ ਚਮੜੀ ਦੀ ਸਮਸਿਆ ਅਸਾਨੀ ਨਾਲ ਦੂਰ ਹੋ ਜਾਂਦੀ ਹੈ। ਫੇਸ ਪੈਕ ਵਿੱਚ ਵੀ ਖੀਰੇ ਦਾ ਇਸਤੇਮਾਲ ਹੋ ਸਕਦਾ ਹੈ। ਖੀਰੇ ਵਿੱਚ ਵਿਟਾਮਿਨ_ੋਏੋ ਅਤੇ ੋਸੋ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸਦੇ ਛਿਲਕੇ ਵਿੱਚ ਫਾਇਬਰ ਅਤੇ ਮਿਨਰਲਜ਼ ਹੁੰਦੇ ਹਨ। ਇਸ ਲਈ ਇਸਏ ਛਿਲਕੇ ਦੇ ਨਾਲ ਖਾਣਾ ਜਿਆਦਾ ਬਿਹਤਰ ਹੈ। ਖੀਰੇ ਵਿੱਚ ਮੌਜੂਦ ਤੱਤ ਬੁਢਾਪੇ ਦੇ ਲੱਛਣ ਜਿਵੇਂ ਝੁਰੜੀਆਂ ਅਤੇ ਬੇਵਕਤ ਵਾਲਾਂ ਦਾ ਸਫੇਦ ਹੋਣਾ ਆਦਿ ਤੋਂ ਰੋਕਣ ਵਿੱਚ ਮਦਦ ਕਰਦਾ ਹੈ।
ਖੀਰੇ ਵਿੱਚ ਨਮੀ ਦੀ ਮਾਤਰਾ ਕਾਫੀ ਜਿਆਦਾ ਹੁੰਦੀ ਹੈ। ਇਸ ਲਈ ਇਹ ਚਮੜੀ ਅਤੇ ਸਰੀਰ ਦੋਨਾਂ ਏ ਸਵਸਥ ਰੱਖਦੀ ਹੈ। ਇਸਏ ਰੋਜ ਖਾਣ ਨਾਲ ਸਰੀਰ ਨਿਰੋਗ ਰਹਿੰਦਾ ਹੈ। ਸਰਦੀ ਜੁਕਾਮ ਵਰਗੀ ਬਿਮਾਰੀਆਂ ਦੂਰ ਰਹਿੰਦੀਆਂ ਹਨ। ਗਰਮੀਆਂ ਵਿੱਚ ਸਰੀਰ ਦੇ ਤਾਪਮਾਨ ਏ ਇੱਕੋ ਜਿਹਾ ਰੱਖਣ ਲਈ ਖੀਰੇ ਅਤੇ ਅਜਵਾਇਨ ਦਾ ਰਸ ਪੀਣਾ ਚਾਹੀਦਾ ਹੈ। ਬੁਖਾਰ ਵਿੱਚ ਖੀਰੇ ਦਾ ਜੂਸ ਬਹੁਤ ਫਾਇਦੇਮੰਦ ਹੈ। ਜੋ ਲੋਕ ਮੋਟਾਪੇ ਤੋਂ ਪਰੇਸ਼ਾਨ ਰਹਿੰਦੇ ਹਨ, ਉਨ੍ਹਾਂ ਏ ਸਵੇਰੇ ਇਸਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ। ਇਸ ਨਾਲ ਉਹ ਪੂਰੇ ਦਿਨ ਆਪਣੇ ਆਪ ਏ ਤਰੋ ਤਾਜ਼ਾ ਮਹਿਸੂਸ ਕਰਨਗੇ। ਖੀਰਾ ਸਾਡੇ ਸਰੀਰ ਏ ਨਿਰੋਗ ਰੱਖਣ ਵਿੱਚ ਮਦਦ ਕਰਦਾ ਹੈ।
ਖੀਰੇ ਏ ਭੋਜਨ ਵਿੱਚ ਸਲਾਦ ਦੇ ਰੂਪ ਵਿੱਚ ਜਰੂਰ ਲੈਣਾ ਚਾਹੀਦਾ ਹੈ। ਨਮਕ ਕਾਲੀ ਮਿਰਚ ਅਤੇ ਨਿੰਬੂ ਪਾ ਕੇ ਖਾਣ ਨਾਲ ਭੋਜਨ ਅਸਾਨੀ ਨਾਲ ਪਚਦਾ ਹੈ ਅਤੇ ਭੁੱਖ ਵੀ ਵੱਧਦੀ ਹੈ।
ਖੀਰਾ ਖੂਨ ਦੇ ਦੌਰੇ ਏ ਵੀ ਕਾਬੂ ਵਿੱਚ ਰੱਖਣ ਲਈ ਮਦਦਗਾਰ ਸਿੱਧ ਹੋਇਆ ਹੈ। ਇਸ ਵਿੱਚ ਮੌਜੂਦ ਪੋਟਾਸ਼ਿਅਮ ਜਿਆਦਾ ਅਤੇ ਘੱਟ ਦੋਨੋ ਤਰ੍ਹਾਂ ਨਾਲ ਖੂਨ ਦੇ ਦੌਰੇ ਏ ਕਾਬੂ ਵਿੱਚ ਰੱਖਦਾ ਹੈ। ਜੇ ਸਾਡੇ ਨੌਹ (ਨਾਖੂਨ) ਬਾਰ ਬਾਰ ਟੁਟ ਜਾਂਦੇ ਹਨ ਤਾਂ ਸਾਏ ਅੱਜ ਹੀ ਖੀਰਾ ਖਾਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਇਹ ਸਾਡੇ ਨੌਹਾਂ ਏ ਮਜਬੂਤ ਰੱਖਣ ਵਿੱਚ ਮਦਦ ਕਰਦਾ ਹੈ। ਕਿਡਨੀ ਜਾਂ ਲੀਵਰ ਦੀ ਸਮਸਿਆ ਲਈ ਵੀ ਖੀਰਾ ਬਹੁਤ ਲਾਹੇਵੰਦ ਹੈ। ਦੰਦਾਂ ਅਤੇ ਮਸੂੜਿਆਂ ਨਾਲ ਜੁੜੀ ਸਮਸਿਆ ਅਤੇ ਪਾਇਰੀਆ ਵਰਗੇ ਰੋਗ ਵਿੱਚ ਵੀ ਖੀਰਾ ਬਹੁਤ ਫਾਇਦੇਮੰਦ ਹੈ। ਇਸ ਵਿੱਚ ਮੌਜੂਦ ਵਿਟਾਮਿਨ ਬੀ ਅਤੇ ਕਾਰਬੋਹਾਈਡ੍ਰੇਟ ਸਰੀਰ ਏ ਤੁਰੰਤ ਅਨਰਜ਼ੀ ਤਾਂ ਦਿੰਦੇ ਹੀ ਹਨ, ਬਲਕਿ ਬਹੁਤ ਦੇਰ ਤੱਕ ਤਰੋਤਾਜਾ ਵੀ ਰੱਖਦੇ ਹਨ। 
ਚਿਹਰੇ ਤੇ ਆਏ ਕਿੱਲ ਮੁਹਾਸੇ, ਧੱਬੇ ਅਤੇ ਛਾਈਆਂ ਉਨੂੰਤੇ ਵੀ ਖੀਰੇ ਦਾ ਰਸ ਲਗਾਉਣਾ ਲਾਹੇਵੰਦ ਹੁੰਦਾ ਹੈ। ਜੇ ਅੱਖਾਂ ਦੇ ਨਿੱਚੇ ਕਾਲੇ ਘੇਰੇ ਬਣ ਗਏ ਹਨ ਤਾਂ ਖੀਰੇ ਦੇ ਗੋਲ ਗੋਲ ਟੁਕੜੇ ਕੱਟ ਕੇ ਅੱਖਾਂ ਉਨੂੰਤੇ ਰੱਖੋ। ਇਸ ਨਾਲ ਅੱਖਾਂ ਏ ਠੰਡਕ ਤਾਂ ਮਿਲੇਗੀ ਹੀ, ਨਾਲ ਹੀ ਕਾਲਾਪਨ ਵੀ ਦੂਰ ਹੋਵੇਗਾ।
ਗੋਡਿਆਂ ਦੇ ਦਰਦ ਵਿੱਚ ਵੀ ਖੀਰੇ ਦਾ ਇਸਤੇਮਾਲ ਲਾਹੇਵੰਦ ਹੈ। ਗੋਡਿਆਂ ਦੇ ਦਰਦ ਵਾਲੇ ਵਿਅਕਤੀਆਂ ਏ ਖੀਰਾ ਜਿਆਦਾ ਖਾਣਾ ਚਾਹੀਦਾ ਹੈ ਅਤੇ ਨਾਲ ਹੀ ਇੱਕ ਲੱਸਣ ਦੀ ਕਲੀ ਵੀ ਖਾ ਲੈਣੀ ਚਾਹੀਦੀ ਹੈ।
ਪੱਥਰੀ ਦੇ ਰੋਗੀ ਵੀ ਖੀਰੇ ਦਾ ਰਸ ਦਿਨ ਵਿੱਚ ਦੋ_ਤਿੰਨ ਵਾਰ ਜਰੂਰ ਪੀਣਾ ਚਾਹੀਦਾ ਹੈ। ਇਸ ਨਾਲ ਪਿਸ਼ਾਬ ਵਿੱਚ ਹੋਣ ਵਾਲੀ ਜਲਣ ਅਤੇ ਰੁਕਾਵਟ ਸਮਾਪਤ ਹੁੰਦੀ ਹੈ। ਐਨਾ ਹੀ ਨਹੀਂ ਜਿਨ੍ਹਾਂ ਕੁੜੀਆਂ ਏ ਮਾਹਵਾਰੀ ਦੇ ਦੋਰਾਨ ਕਾਫੀ ਪਰੇਸ਼ਾਨੀ ਹੁੰਦੀ ਹੈ ਉਹ ਦਹੀ ਵਿੱਚ ਖੀਰੇ ਏ ਕਦੁਕਸ  ਨਾਲ ਕੱਸ ਕੇ ਉਸ ਵਿੱਚ ਕਾਲਾ ਨਮਕ, ਕਾਲੀ ਮਿਰਚ, ਜੀਰਾ, ਹਿੰਗ ਅਤੇ ਪਿਸਿਆ ਹੋਇਆ ਪੁਦੀਨਾ ਮਿਲਾ ਕੇ ਰਾਇਤਾ ਬਣਾ ਕੇ ਖਾਣ ਨਾਲ ਬਹੁਤ ਜਿਆਦਾ ਅਰਾਮ ਮਿਲਦਾ ਹੈ। ਖੀਰੇ ਦੇ ਰਸ ਵਿੱਚ ਦੁੱਧ, ਸ਼ਹਿਦ ਅਤੇ ਨਿੰਬੂ ਮਿਲਾ ਕੇ ਚਿਹਰੇ ਅਤੇ ਹੱਥ ਪੈਰ ਤੇ ਲਗਾਉਣ ਨਾਲ ਚਮੜੀ ਮੁਲਾਇਮ ਅਤੇ ਵੱਧੀਆ ਹੋ ਜਾਂਦੀ ਹੈ। ਖੀਰਾ ਚਿਹਰੇ ਲਈ ਕਲੀਂਜਰ ਹੈ, ਮਤਲਬ ਇਹ ਕਿ ਖੀਰਾ ਇੱਕ ਹੈ ਪਰ ਉਸਦੇ ਫਾਇਦੇ ਅਨੇਕ ਹਨ। ਇਸ ਲਈ ਜੇ ਅਸੀਂ ਖੀਰੇ ਦਾ ਸੇਵਨ ਰੋਜਮਰਾ ਦੀ ਜਿੰਦਗੀ ਵਿੱਚ ਕਰਦੇ ਹਾਂ ਤਾਂ ਸਾਏ ਸਿਹਤਮੰਦ ਅਤੇ ਸੋਹਣਾ ਬਨਣ ਤੋਂ ਕੋਈ ਨਹੀਂ ਰੋਕ ਸਕਦਾ। 
ਖੀਰੇ ਦਾ ਉਪਯੋਗ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ ਜਿਵੇਂ ਖੀਰਾ ਕਦੇ ਵੀ ਬਾਸੀ ਨਾ ਖਾਓ। ਜਦੋਂ ਵੀ ਖੀਰਾ ਖਰੀਦੋ, ਇਹ ਜਰੂਰ ਦੇਖ ਲੋ ਕਿ ਉਹ ਗਲਿਆ ਹੋਇਆ ਤਾਂ ਨਹੀਂ ਹੈ। ਖੀਰੇ ਏ ਰਾਤ ਵੇਲੇ ਨਹੀਂ ਖਾਣਾ ਚਾਹੀਦਾ। ਜਿਥੇ ਤੱਕ ਹੋ ਸਕੇ, ਇਸਏ ਦਿਨ ਵਿੱਚ ਹੀ ਖਾਓ, ਖੀਰੇ ਖਾਣ ਤੋਂ ਇੱਕਦਮ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਹੈ।।

Related Posts
Recent Posts


Quick Links
Contact us
Request a Callback10-BN, Dhillon Marg, Model Town, Patiala
+91 91151-13713,94632-94353
reikibunch@gmail.comEnter Your contact info &  we will call you back
Copyright © Reiki Healing Clinic, all right reserve

Couner Visit :