Home / AReiki Updates
Energy is Everything - its the
essence of life !ਵਿੰਡ ਚਾਈਮਸ (ਪਵਨ ਘੰਟੀ)

ਵਿੰਡ ਚਾਈਮਸ (ਪਵਨ ਘੰਟੀ)


ਵਿੰਡ ਚਾਈਮਸ (ਪਵਨ ਘੰਟੀ) ਫੰਗਸ਼ੁਈ ਦਾ ਬਹੁਤ ਮਹੱਤਵਪੂਰਨ ਗੈਜੇਟ (ਯੰਤਰ) ਹੈ, ਜੋ ਸਾਡੀ ਜਿੰਦਗੀ ਵਿੱਚ ਕਈ ਖੁਸ਼ੀਆਂ ਲੈ ਕੇ ਆਉਂਦਾ ਹੈ। ਇਸਏ ਘਰ ਵਿੱਚ ਖਾਸ ਜਗ੍ਹਾ ਤੇ ਟੰਗ ਕੇ ਅਸੀ ਆਪਣੇ ਜੀਵਨ ਦੀਆਂ ਕਈ ਸਮਸਿਆਵਾਂ ਤੋਂ ਮੁਕਤੀ ਪਾ ਸਕਦੇ ਹਾਂ। 
ਸੰਗੀਤ ਉਹ ਜਿਹੜਾ ਸਾਡੇ ਦਿਲ_ਦਿਮਾਗ ਏ ਸਕੂਨ ਦੇਵੇ ਨਾ ਕਿ ਦਿਮਾਗ ਵਿੱਚ ਅਸ਼ਾਂਤੀ ਪੈਦਾ ਕਰੇ। ਜਦੋਂ ਅਸੀਂ ਇੱਕਲੇ ਕਿਸੀ ਗਹਿਰੀ ਸੋਚ ਵਿੱਚ ਪਰੇਸ਼ਾਨ, ਉਦਾਸ ਜਾਂ ਨਿਰਾਸ਼ਾ ਨਾਲ ਘਿਰੇ ਹੁੰਦੇ ਹਾਂ ਤਾਂ ਇੱਕ ਮੱਧਮ ਮੱਧਮ ਜਿਹਾ ਮਿੱਠਾ ਸੰਗੀਤ ਸਾਡੇ ਦਿਲ ਵਿੱਚ ਇੱਕ ਅਜੀਬ ਸਕੂਨ ਦਿੰਦਾ ਹੈ। ਇਹ ਸੰਗੀਤ ਸਾਏ ਹਮੇਸ਼ਾ ਜਿੰਦਗੀ ਦੀ ਹਰ ਮੁਸ਼ਕਲ ਨਾਲ ਲੜਣ ਵਿੱਚ ਮਦਦ ਕਰਦਾ ਹੈ ਅਤੇ ਦਿਮਾਗ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਵੀ ਕਰਦਾ ਹੈ।  
ਭਾਰਤ ਵਿੱਚ ਲਾਫਿੰਗ ਬੁਧਾ ਤੋਂ ਬਾਅਦ ਵਿੰਡ ਚਾਈਮਸ ਫੰਗਸ਼ੁਈ ਦਾ ਸਭ ਤੋਂ ਜਿਆਦਾ ਪ੍ਰਸਿੱਧ ਯੰਤਰ ਹੈ। ਵਿੰਡ ਚਾਈਮਸ ਦਾ ਮਤਲਬ ਛੋਟੇ ਛੋਟੇ ਅਕਾਰ ਦੀਆਂ ਘੰਟੀਆਂ ਦਾ ਸਮੂਹ। ਇਹਨਾਂ ਘੰਟੀਆਂ ਏ ਇਸ ਤਰ੍ਹਾਂ ਪਿਰੋਇਆ ਜਾਂਦਾ ਹੈ ਕਿ ਇਹ ਹਵਾ ਦੇ ਝੋਂਕੇ ਨਾਲ ਵੱਜਣ ਲਗ ਜਾਂਦੀਆਂ ਹਨ। ਘੰਟੀਆਂ ਦੇ ਵੱਜਣ ਨਾਲ ਅਜਿਹੀ ਧੁੰਨ ਨਿਕਲਦੀ ਹੈ ਜੋ ਕੰਨਾਂ ਵਿੱਚ ਬੜਾ ਰਸ ਘੋਲਦੀ ਹੈ। ਵਿੰਡ ਚਾਈਮਸ ਦੀ ਖਾਸਿਅਤ ਹੈ ਕਿ ਉਹ ਘਰ ਦੀਆਂ ਨਕਾਰਾਤਮਕ ਉਰਜਾਵਾਂ ਏ ਸਮਾਪਤ ਕਰਨ ਅਤੇ ਘਰ ਦੀ ਸੁੰਦਰਤਾ ਵਧਾਉਂਦਾ ਹੈ। ਵਾਸਤੂ ਸ਼ਾਸਤਰ ਵਿੱਚ ਵੀ ਇਸ ਏ ਸ਼ੁਭ ਮੰਨਿਆ ਜਾਂਦਾ ਹੈ।
ਇਸ ਯੰਤਰ ਤੋਂ ਹਵਾ ਦੇ ਝੋਂਕੇ ਨਾਲ ਨਿਕਲਣ ਵਾਲਾ ਸੰਗੀਤ ਬਹੁਤ ਫਾਇਦੇ ਵਾਲਾ ਹੈ। ਵਿੰਡ ਚਾਈਮਸ ਨਾਲ ਸਕਰਾਤਮਕ ਊਰਜਾ ਦਾ ਘਰ ਵਿੱਚ ਪ੍ਰਵੇਸ਼ ਹੁੰਦਾ ਹੈ। ਇਸ ਏ ਘਰ, ਦੁਕਾਨ ਤੇ ਆਫ਼ਿਸ ਅਤੇ ਮੁਖ ਦਰਵਾਜ਼ੇ ਤੇ ਵੀ ਲਗਾ ਸਕਦੇ ਹਾਂ। ਮਿੱਠੇ ਸੰਗੀਤ ਦੇ ਨਾਲ ਨਾਲ ਇਹ ਆਣ_ਜਾਣ ਵਾਲੇ ਦੀ ਸੂਚਨਾ ਵੀ ਦਿੰਦਾ ਹੈ। ਵਿੰਡ ਚਾਈਮਸ ਲਕੜ, ਧਾਤ, ਬਾਂਸ ਜਾਂ ਸਿਰੇਮਿਕ ਆਦਿ ਦੀਆਂ ਡੰਡੀਆਂ ਨਾਲ ਬਣਿਆ ਹੁੰਦਾ ਹੈ। ਇਹ ਡੰਡੀ ਅੰਦਰ ਤੋਂ ਬਾਂਸੂਰੀ ਦੀ ਤਰ੍ਹਾਂ ਖਾਲੀ ਹੁੰਦਾ ਹੈ, ਜਿਸ ਏ ਮਜਬੂਤ ਰੇਸ਼ਮੀ ਧਾਗੇ ਨਾਲ ਬਨਿੰਆ ਜਾਂਦਾ ਹੈ।
ਵਿੰਡ ਚਾਈਮਸ ਵਿੱਚ ਪਾਇਪ ਜਾਂ ਰਾਡ ਦੀ ਗਿਣਤੀ ਤਿੰਨ ਤੋਂ ਬਾਂਰ੍ਹਾਂ ਤੱਕ ਹੋ ਸਕਦੀ ਹੈ। ਰਾਡ ਦੀ ਗਿਣਤੀ ਅਤੇ ਧਾਤੂ, ਜਿਸ ਤੋਂ ਇਹ ਬਣੀ ਹੁੰਦੀ ਹੈ, ਦੋਨਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਅੱਜਕਲ 50 ਰੁਪਏ ਤੋਂ ਲੈ ਕੇ 200 ਰੁਪਏ ਵਾਲੀ ਐਲਮੁਨਿਯਮ, ਲੋਹੇ ਅਤੇ ਪਿੱਤਲ ਦੇ ਪਾਈਪ ਵਾਲੀ ਵਿੰਡ ਚਾਈਮਸ ਵੀ ਮਿਲਦੀ ਹੈ, ਜਿਨ੍ਹਾਂ ਉਨੂੰਤੇ ਪਾਉਡਰ ਦੀ ਕੋਟਿੰਗ ਕੀਤੀ ਜਾ ਸਕਦੀ ਹੈ। ਇਹਨਾਂ ਏ ਖਰੀਦਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੀ ਅਵਾਜ ਤਿੱਖੀ ਹੁੰਦੀ ਹੈ। 
ਅੱਜਕਲ ਬਜਾਰ ਵਿੱਚ ਕੁਝ ਅਜਿਹੀਆਂ ਵਿੰਡ ਚਾਈਮਸ ਉਪਲੱਬਧ ਹਨ, ਜਿਨ੍ਹਾਂ ਦੇ ਨਿਚੇ ਕ੍ਰਿਸਟਲ ਬਾਲ ਮਤਲਬ ਕਿ ਕ੍ਰਿਸਟਲ ਲਟਕਿਆ ਹੁੰਦਾ ਹੈ। ਵਿੰਡਚਾਈਮਸ ਅੱਜ ਦੀ ਪੀੜੀ ਵਿੱਚ ਕਾਫੀ ਲੋਕਪ੍ਰਿਯ ਹੋ ਰਹੀ ਹੈ। ਰੁੰਡੇ_ਕੁੜੀਆਂ ਅਤੇ ਔਰਤਾਂ ਵਿੱਚ ਵੀ ਇਸ ਏ ਉਪਹਾਰ ਦੇ ਤੌਰ ਤੇ ਲਿੱਤਾ ਦਿੱਤਾ ਜਾ ਰਿਹਾ ਹੈ, ਜਦੋਂ ਕਿ ਇਹ ਬੁੱਧ ਸੰਸਕ੍ਰਿਤੀ ਦੀ ਦੇਣ ਹੈ। ਚੀਨ, ਜਪਾਨ ਤੋਂ ਹੁੰਦੇ ਹੋਏ ਅੱਜ ਇਹ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੋ ਗਈ ਹੈ। ਕੁਝ ਲੋਕ ਇਸ ਏ ਘਰ ਦੀ ਸਜੱਾਵਟ ਲਈ ਲਗਾਉਂਦੇ ਹਨ ਅਤੇ ਕੁਝ ਇਸ ਦੀ ਮਿੱਠੀ ਅਵਾਜ ਵੱਲ ਆਕਰਸ਼ਿਤ ਹੁੰਦੇ ਹਨ। 
ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਕੁਝ ਲੋਕ ਇਹ ਜਾਣਦੇ ਹਨ ਕਿ ਵਿੰਡਚਾਈਮਸ ਇੱਕ ਫੰਗਸ਼ੂਈ ਗੈਜੇਟ ਹੈ। ਵਿੰਡਚਾਈਮਸ ਵਿੱਚ ਗਿਣਤੀ ਅਤੇ ਦਿਸ਼ਾ ਦਾ ਬਹੁਤ ਮਹੱਤਵ ਹੈ। ਇਸ ਏ ਘਰ ਵਿੱਚ ਲਗਾਉਣ ਤੋਂ ਪਹਿਲਾਂ ਫੰਗਸ਼ੁਈ ਮਾਹਿਰ ਤੋਂ ਇਹ ਜਾਣ ਲੈਣਾ ਜਰੂਰੀ ਮੰਨਿਆ ਜਾਂਦਾ ਹੈ ਕਿ ਵਿੰਡਚਾਈਮਸ ਕਿੰਨੀ ਘੰਟੀਆਂ ਵਾਲੀ ਅਤੇ ਕਿਹੜੀ ਦਿਸ਼ਾ ਵਿੱਚ ਲਗਾਈ ਜਾਵੇ। ਪੂਰਬ ਅਤੇ ਦੱਖਣ ਦਿਸ਼ਾ ਵੱਲ ਲਕੜੀ ਅਤੇ ਬਾਂਸ ਨਾਲ ਬਣੀ ਵਿੰਡਚਾਈਮਸ ਲਗਾਉਣੀ ਚਾਹੀਦੀ ਹੈ। ਇਸ ਨਾਲ ਨਾਮ ਅਤੇ ਇੱਜ਼ਤ ਵਿੱਚ ਵਾੱਧਾ ਹੁੰਦਾ ਹੈ ਅਤੇ ਛੋਟੇ ਬੱਚਿਆਂ ਵਿੱਚ ਸਕਰਾਤਮਕ ਊਰਜਾ ਕਾਫੀ ਵੱਧਦੀ ਹੈ ਅਤੇ ਉਦਾਸੀਨਤਾ ਫ਼ਤਮ ਹੁੰਦੀ ਹੈ।
ਪੱਛਮ ਦਿਸ਼ਾ ਵਿੱਚ ਸੱਤ ਡੰਡੀਆਂ ਵਾਲੀ ਸਿਲਵਰ ਅਤੇ ਸਫ਼ੈਦ ਰੰਗ ਦੀ ਵਿੰਡਚਾਈਮਸ ਲਗਾਉਣੀ ਚਾਹੀਦੀ ਹੈ। ਇਸ ਨਾਲ ਪਿਤਾ_ਪੁੱਤਰ, ਪਤੀ_ਪਤਨੀ ਮਤਲਬ ਪੂਰੇ ਪਰਿਵਾਰ ਵਿੱਚ ਸਬੰਧ ਚੰਗੇ ਬਣੇ ਰਹਿੰਦੇ ਹਨ।
ਜੇ ਘਰ ਦੇ ਮੁੱਖ ਦਰਵਾਜ਼ੇ ਦੇ ਕੋਲ ਵਾਸਤੂ ਦੋਸ਼ ਹੈ ਤਾਂ ਉਸਦੇ ਨਿਵਾਰਣ ਲਈ ਮੁੱਖ ਦਰਵਾਜ਼ੇ ਤੇ ਚਾਰ ਡੰਡੀਆਂ ਵਾਲੀ ਵਿੰਡਚਾਈਮਸ ਲਗਾਉਣੀ ਚਾਹੀਦੀ ਹੈ। ਵਿੰਡਚਾਈਮਸ ਏ ਦਰਵਾਜ਼ੇ ਤੇ ਇਸ ਤਰ੍ਹਾਂ ਲਗਾਉਣਾ ਚਾਹੀਦਾ ਹੈ ਕਿ ਦਰਵਾਜੇ ਵਿੱਚ ਆਉਣ ਵਾਲੇ ਹਰ ਵਿਅਕਤੀ ਨਾਲ ਉਹ ਟਕਰਾ ਕੇ ਮਿੱਠੀ ਅਵਾਜ਼ ਪੈਦਾ ਕਰੇ, ਇਸ ਨਾਲ ਵਾਤਾਵਰਣ ਵਿੱਚ ਸਕਰਾਤਮਕ ਊਰਜਾ ਦਾ ਵੱਾਧਾ ਹੋਣ ਲਗਦਾ ਹੈ। ਜੇ ਪੜ੍ਹਣ ਵਾਲੇ ਕਮਰੇ ਦੀ ਛੱਤ ਤੇ ਬੀਮ ਪਿਆ ਹੋਵੇ ਤਾਂ ਪੰਜ ਡੰਡੀਆਂ ਵਾਲੀ ਵਿੰਡਚਾਈਮਸ ਲਗਾਉਣੀ ਚਾਹੀਦੀ ਹੈ। ਪੜ੍ਹਣ ਵਾਲੇ ਕਮਰੇ ਦੇ ਦਰਵਾਜੇ ਤੇ ਵੀ ਪੰਜ ਡੰਡੀਆਂ ਵਾਲੀ ਵਿੰਡਚਾਈਮਸ ਲਗਾ ਕੇ ਲਾਭ ਲਿਆ ਜਾ ਸਕਦਾ ਹੈ। 
ਡ੍ਰਾਇੰਗ ਰੂਮ ਵਿੱਚ ਛੇ ਡੰਡੀਆਂ ਵਾਲੀ ਵਿੰਡਚਾਈਮਸ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਇਸ ਨਾਲ ਆਉਣ ਵਾਲੇ ਮਹਿਮਾਨ ਦਾ ਵਿਹਾਰ ਸਾਡੇ ਪ੍ਰਤੀ ਅਨੁਕੂਲ ਰਹਿੰਦਾ ਹੈ ਅਤੇ ਦੁਸ਼ਮਣੀ ਸਮਾਪਤ ਹੋਣ ਲਗਦੀ ਹੈ। 
ਬੱਚਿਆਂ ਦੇ ਕਮਰੇ ਵਿੱਚ ਹਮੇਸ਼ਾ ਸੱਤ ਡੰਡੀਆਂ ਵਾਲੀ ਵਿੰਡਚਾਈਮਸ ਲਗਾਉਣੀ ਸ਼ੁਭ ਮੰਨੀ ਜਾਂਦੀ ਹੈ। ਇਸ ਨਾਲ ਬੱਚੇ ਹਮੇਸ਼ਾ ਆਗਿਆਕਾਰੀ ਬਣਦੇ ਹਨ। ਜੇ ਬੱਚਿਆਂ ਦਾ ਕਮਰਾ ਗਲਤ ਦਿਸ਼ਾ ਵਿੱਚ ਬਣਿਆ ਹੋਵੇ ਤਾਂ ਵੀ ਇਸ ਸੱਤ ਡੰਡੀਆਂ ਵਾਲੀ ਵਿੰਡਚਾਈਮਸ ਦਾ ਪ੍ਰਯੋਗ ਕਰਕੇ ਬੱਚਿਆਂ ਦੇ ਕਮਰੇ ਦਾ ਵਾਸਤੂ ਦੋਸ਼ ਦੂਰ ਕੀਤਾ ਜਾ ਸਕਦਾ ਹੈ। 
ਜੇਕਰ ਕੰਮਕਾਰ ਦੀ ਥਾਂ ਤੇ ਕੰਮ ਵਿੱਚ ਦਿਲ ਨਹੀਂ ਲਗਦਾ ਜਾਂ ਕੰਮ ਵਿੱਚ ਕਈ ਪ੍ਰਕਾਰ ਦੀਆਂ ਰੁਕਾਵਟਾਂ ਆ ਰਹੀਆਂ ਹੋਣ ਤਾਂ ਦਰਵਾਜੇ ਦੇ ਅੰਦਰ ਪਰਦੇ ਦੇ ਨਾਲ ਅੱਠ ਡੰਡੀਆਂ ਵਾਲੀ ਵਿੰਡ ਚਾਈਮਸ ਲਗਾਉਣੀ ਚਾਹੀਦੀ ਹੈ। ਪਰ ਜੇ ਪਰਿਵਾਰ ਦੇ ਸਾਰੇ ਵਿਅਕਤੀਆਂ ਏ ਕੰਮਕਾਰ ਵਿੱਚ ਬਾਰ ਬਾਰ ਰੁਕਾਵਟਾਂ ਜਾਂ ਕਈ ਪ੍ਰਕਾਰ ਦੀਆਂ ਸਮਸਿਆਵਾਂ ਦੇ ਕਾਰਣ ਨਿਰਾਸ਼ਾ ਅਤੇ ਉਤਸਾਹੀਣਤਾ ਦਾ ਸਾਹਮਣਾ ਕਰਨਾ ਪਵੇ ਤਾਂ ਨੌ ਡੰਡੀਆਂ ਵਾਲੀ ਵਿੰਡਚਾਈਮਸ ਡ੍ਰਾਇੰਗਰੂਮ ਵਿੱਚ ਲਗਾਉਣੀ ਚਾਹੀਦੀ ਹੈ।
ਇਹਨਾਂ ਵਿੰਡਚਾਈਮਸ ਦੇ ਪ੍ਰਭਾਵ ਨਾਲ ਮਾਨਸਿਕ ਪਰੇਸ਼ਾਨੀ ਤਾਂ ਦੂਰ ਹੁੰਦੀ ਹੀ ਹੈ ਪਰ ਨਾਲ ਹੀ ਆਮਦਨੀ ਦੇ ਕਈ ਰਸਤੇ ਵੀ ਨਿਕਲ ਜਾਂਦੇ ਹਨ। ਇਸਦੀ ਮਿੱਠੀ ਧੁੰਨ ਨਾਲ ਜੀਵਨ ਵਿੱਚ ਨਵਾਂ ਉਤਸਾਹ ਅਤੇ ਨਵੀਂ ਰਾਹ ਆਪਣੇ ਆਪ ਨਿਕਲ ਆਉਂਦੀ ਹੈ।

Related Posts
Recent Posts


Quick Links
Contact us
Request a Callback10-BN, Dhillon Marg, Model Town, Patiala
+91 91151-13713,94632-94353
reikibunch@gmail.comEnter Your contact info &  we will call you back
Copyright © Reiki Healing Clinic, all right reserve

Couner Visit :