Home / AReiki Updates
Energy is Everything - its the
essence of life !



ਉਂਗਲਾਂ ਦੇ ਜੋੜ ਅਤੇ ਉਸ ਦਾ ਪ੍ਰਭਾਵ

ਉਂਗਲਾਂ ਦੇ ਜੋੜ ਅਤੇ ਉਸ ਦਾ ਪ੍ਰਭਾਵ


ਅੱਜ ਮੈਂ ਆਪ ਜੀ ਨਾਲ ਉਂਗਲਾਂ ਦੇ ਜੋੜ ਅਤੇ ਉਸਦਾ ਸਾਡੀ ਜਿੰਦਗੀ ਵਿੱਚ ਸਾਡੀਆਂ ਆਦਤਾਂ ਅਤੇ ਸਾਡੇ ਵਿਚਾਰਾਂ ਤੇ ਕੀ ਪ੍ਰਭਾਵ ਪੈਂਦਾ ਹੈ, ਹਾਲਾਂਕਿ ਉਂਗਲਾਂ ਦੇ ਜੋੜਾਂ ਦੀ ਵਿਆਖਿਆ ਕਾਫੀ ਭੇਦਭਰੀ ਹੈ, ਪਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਆਪ ਜੀ ਏ ਸੌਖੇ ਤੋਂ ਸੌਖੇ ਤਰੀਕੇ ਨਾਲ ਇਸ ਤੋਂ ਜਾਣੂ ਕਰਵਾ ਸਕਾਂ। 
ਉਂਗਲਾਂ ਦੇ ਜੋੜ ਭਾਵੇਂ ਵਿਕਸਿਤ ਹੋਣ ਜਾਂ ਗੱਠਦਾਰ ਜਾਂ ਵਿਕਸਿਤ ਨਾ ਹੋਣ, ਇਹ ਸਭ ਗੱਲਾਂ ਹਸਤ ਰੇਖਾ ਦੇਖਣ ਸਮੇਂ ਬੜੀਆਂ ਗੌਰਤਲਬ ਹੁੰਦੀਆਂ ਹਨ। ਅਸਲ ਵਿੱਚ ਉਂਗਲੀਆਂ ਦੇ ਜੋੜ ਉਨ੍ਹਾਂ ਦੇ ਪੌਰਾਂ ਦੇ ਵਿੱਚਲੀ ਦੀਵਾਰ ਹੁੰਦੀ ਹੈ। ਜਿਸ ਨਾਲ ਮਨੁੱਖ ਦੇ ਸੁਭਾਅ ਅਤੇ ਵਿਸ਼ੇਸ਼ਤਾਵਾਂ ਦੀ ਪਰਿਭਾਸ਼ਾ ਮਿਲਦੀ ਹੈ।
ਜਿਨ੍ਹਾਂ ਵਿਅਕਤੀਆਂ ਦੀਆਂ ਉਂਗਲੀਆਂ ਦੇ ਜੋੜ ਬਿਲਕੁਲ ਸਿੱਧੇ ਅਤੇ ਸਪਾਟ ਹੋਣ, ਉਹ ਭਾਵਨਾਪ੍ਰਧਾਨ ਅਤੇ ਵਿਵੇਚਨਸ਼ਕਤੀ ਦਾ ਉਪਯੋਗ ਕੀਤੇ ਬਿਨਾ ਹੀ ਕਿਸੇ ਵੀ ਫੈਸਲੇ ਤੇ ਪਹੁੰਚ ਜਾਂਦੇ ਹਨ। ਜੇ ਹੱਥ ਵਰਗਾਕਾਰ ਹੋਵੇ ਤਾਂ ਇਹ ਸੰਭਾਵਣਾ ਕੁਝ ਘੱਟ ਜਾਂਦੀ ਹੈ। ਪਰ ਕਿਸੇ ਵੀ ਦਸ਼ਾ ਏ ਪੂਰੀ ਤਰ੍ਹਾਂ ਸਮਾਪਤ ਨਹੀਂ ਕਰਦੀ। ਫਲਸਰੂਪ ਜੇ ਕਿਸੇ ਵਿਗਿਆਨਿਕ ਦੀਆਂ ਉਂਗਲੀਆਂ ਵਰਗਾਕਾਰ ਹੋਣ ਤਾਂ ਅਜਿਹਾ ਵਿਅਕਤੀ ਤੁਰੰਤ ਕਿਸੇ ਵੀ ਫੈਸਲੇ ਤੇ ਜਲਦੀ ਪਹੁੰਚ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਉਸਏ ਰੋਕ ਨਹੀਂ ਸਕਦੀ। ਜੇ ਅਜਿਹਾ ਵਿਅਕਤੀ ਡਾਕਟਰ ਹੋਵੇ ਤਾਂ ਉਸਦਾ ਇਲਾਜ ਸਹੀ ਹੀ ਹੋਵੇਗਾ। ਫਿਰ ਵੀ ਇਸ ਤਰ੍ਹਾਂ ਦੀ ਉਂਗਲੀਆਂ ਵਾਲੇ ਵਿਅਕਤੀ ਉਹਨਾਂ ਵਿਅਕਤੀਆਂ ਦੇ ਮੁਕਾਬਲੇ ਕਿਤੇ ਨਾ ਕਿਤੇ ਭੁਲ ਵੀ ਕਰ ਜਾਂਦੇ ਹਨ ਜਿਨ੍ਹਾਂ ਦੀਆਂ ਉਂਗਲੀਆਂ ਵਰਗਾਕਾਰ ਅਤੇ ਗੱਠਦਾਰ ਹੁੰਦੀ ਹੈ। ਨੁਕੀਲੀ ਉਂਗਲੀਆਂ ਦੇ ਸਪਾਟ ਜੋੜ ਵਾਲੇ ਵਿਅਕਤੀ ਬਹੁਤ ਜਿਆਦਾ ਗਿਆਨੀ ਹੁੰਦੇ ਹਨ। ਉਨ੍ਹਾਂ ਤੇ ਕਿਸੇ ਪ੍ਰਕਾਰ ਦੀ ਗੱਲ ਜਾਂ ਬਹਿਸ ਦਾ ਕੋਈ ਅਸਰ ਨਹੀਂ ਹੁੰਦਾ। ਉਹ ਆਪਣੇ ਪਹਿਰਾਵੇ ਅਤੇ ਹੋਰ ਛੋਟੀਆਂ ਛੋਟੀਆਂ ਗੱਲਾਂ ਦੀ ਤਰਫ ਵੀ ਕੋਈ ਵਿਸ਼ੇਸ਼ ਧਿਆਨ ਨਹੀਂ ਦਿੰਦੇ। ਅਜਿਹੇ ਵਿਅਕਤੀ ਜੇ ਵਪਾਰੀ ਹੋਣ ਤਾਂ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਵਿੱਚ ਕੋਈ ਯੋਜਨਾਂ ਨਹੀਂ ਹੁੰਦੀ ਬਲਕਿ ਦੂਜਿਆਂ ਏ ਯੋਜਨਾ ਬਨਾਉਂਦੇ ਦੇਖ ਕੇ ਬਹੁਤ ਖੁਸ਼ ਹੁੰਦੇ ਹਨ।
ਜੇ ਉਂਗਲੀਆਂ ਦੇ ਜੋੜ ਵਿਕਸਿਤ ਜਾਂ ਗੱਠਦਾਰ ਹੋਣ ਤਾਂ ਅਜਿਹੇ ਵਿਅਕਤੀਆਂ ਵਿੱਚ ਵਿਪਰੀਤ ਗੁਣ ਹੀ ਨਜ਼ਰ ਆਉਂਦੇ ਹਨ। ਜੋੜਾਂ ਦੇ ਵਿਕਸਿਤ ਜਾਂ ਅਵਿਕਸਿਤ ਹੋਣ ਤੇ ਵਿਅਕਤੀ ਦੇ ਕੰਮ ਕਰਨ ਦੀ ਸ਼ਕਤੀ ਵਿੱਚ ਕੋਈ ਅੰਤਰ ਨਹੀਂ ਪੈਂਦਾ। ਜਿਨ੍ਹਾਂ ਵਿਅਕਤੀਆਂ ਦੀਆਂ ਉਂਗਲੀਆਂ ਦੇ ਜੋੜ ਵਿਕਸਿਤ ਹੁੰਦੇ ਹਨ ਉਹ ਵੀ ਓਨੀ ਹੀ ਸਫ਼ਤ ਮਿਹਨਤ ਕਰਦੇ ਹਨ ਜਿਨ੍ਹੀ ਕਿ ਉਹ ਜਿਹਨਾਂ ਦੀਆਂ ਉਂਗਲੀਆਂ ਗੱਠਦਾਰ ਜਾਂ ਵਿਕਸਿਤ ਨਹੀਂ ਹੁੰਦੀਆਂ। ਫਰਕ ਸਿਰਫ ਐਨਾ ਹੀ ਹੈ ਜਿਹਨਾਂ ਲੋਕਾਂ ਦੀ ਉਂਗਲੀਆਂ ਦੇ ਜੋੜ ਵਿਕਸਿਤ ਜਾਂ ਗੱਠਦਾਰ ਹੁੰਦੇ ਹਨ ਉਹ ਦਿਮਾਗ ਦਾ ਕੰਮ ਜਿਆਦਾ ਕਰਦੇ ਹਨ ਜਦੋਂ ਕਿ ਅਵਿਕਸਿਤ ਉਂਗਲੀਆਂ ਦੇ ਜੋੜ ਵਾਲੇ ਵਿਅਕਤੀ ਸਰੀਰਕ ਮਿਹਨਤ ਜਿਆਦਾ ਕਰਦੇ ਹਨ। 
ਵਿਕਸਿਤ ਜਾਂ ਗੱਠਾਂ ਦੇ ਸਪਾਟ ਜੋੜਾਂ ਜਾਂ ਅਵਿਕਸਿਤ ਗੱਠਾਂ ਦੇ ਵਿਪਰੀਤ ਹੋਣ ਦੇ ਕਾਰਣ ਇਹ ਨਤੀਜਾ ਨਿਕਲਦਾ ਹੈ ਕਿ ਵਿਕਸਿਤ ਜਾਂ ਗੱਠਦਾਰ ਜੋੜਾਂ ਦਾ ਅਰਥ ਹੈ ਕੰਮਕਾਰ ਵਿੱਚ ਬਹੁਤ ਜਿਆਦਾ ਧਿਆਨ ਦੇਣ ਵਾਲੇ ਵਿਅਕਤੀ ਜੇ ਵਿਕਸਿਤ ਜਾਂ ਗੱਠਦਾਰ ਜੋੜਾਂ ਵਾਲੀਆਂ ਉਂਗਲਾਂ ਕਿਸੀ ਵਿਗਿਆਨਿਕ ਦੇ ਹੱਥ ਵਿੱਚ ਹੀ ਹੋਵੇ ਤਾਂ ਉਹ ਇਸ ਗੱਲ ਦੀ ਚਿੰਤਾ ਨਹੀਂ ਕਰਦਾ ਕਿ ਉਹ ਜੋ ਕੰਮ ਕਰ ਰਿਹਾ ਹੈ, ਉਸ ਵਿੱਚ ਕਿੰਨਾ ਸਮੇਂ ਲਗੇਗਾ। ਇਹੀ ਕਾਰਣ ਹੈ ਕਿ ਉਹ ਲੋਕ ਆਪਣੇ ਕੰਮ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕਰਦੇ ਹਨ।  
ਜੇ ਗੱਠਦਾਰ ਜੋੜ ਵਾਲੀਆਂ ਉਂਗਲੀਆਂ ਵਾਲੇ ਵਿਅਕਤੀ ਕਿਸੇ ਕਮਰੇ ਵਿੱਚ ਬੈਠੇ ਹੋਣ ਤਾਂ ਉਹਨਾਂ ਏ ਤੁਰੰਤ ਇਸ ਗੱਲ ਦਾ ਪਤਾ ਲਗ ਜਾਂਦਾ ਹੈ ਕਿ ਕਿਹੜੀ ਚੀਜ਼ ਗਲਤ ਜਗ੍ਹਾ ਤੇ ਪਈ ਹੈ। ਅਜਿਹੇ ਵਿਅਕਤੀ ਛੋਟੀ ਛੋਟੀ ਗੱਲਾਂ ਤੋਂ ਪਰੇਸ਼ਾਨ ਵੀ ਹੋ ਜਾਂਦੇ ਹਨ, ਪਰ ਕਈ ਮਾਮਲਿਆਂ ਵਿੱਚ ਸਥਿਰ ਬਣੇ ਰਹਿੰਦੇ ਹਨ। ਅਜਿਹੇ ਵਿਅਕਤੀ ਆਪਣੇ ਪਹਿਰਾਵੇ ਦੇ ਪ੍ਰਤੀ ਵੀ ਜਿਆਦਾ ਧਿਆਨ ਦਿੰਦੇ ਹਨ। ਜੇ ਉਹਨਾਂ ਨਾਲ ਕੋਈ ਔਰਤ ਹੋਵੇ, ਜਿਸਦੇ ਕਪੜਿਆਂ ਵਿੱਚ ਕੋਈ ਤਾਲਮੇਲ ਨਾ ਹੋਵੇ ਤਾਂ ਉਹਨਾਂ ਏ ਬਹੁਤ ਪਰੇਸ਼ਾਨੀ ਹੁੰਦੀ ਹੈ। ਅਜਿਹੇ ਵਿਅਕਤੀ ਨਾਟਕਾਂ ਵਿੱਚ ਇੱਕ ਹੀਰੋ ਦਾ ਰੋਲ ਤਾਂ ਬੜੀ ਚੰਗੀ ਤਰ੍ਹਾਂ ਕਰਦੇ ਹਨ ਪਰ ਅਸਲ ਜਿੰਦਗੀ ਵਿੱਚ ਉਹ ਨਾਟਕ ਨਹੀ ਕਰ ਸਕਦੇ।
ਇਸ ਲਈ ਇਨ੍ਹਾਂ ਸਾਰੀਆਂ ਗੱਲਾਂ ਤੋਂ ਇਹ ਪਤਾ ਚਲਦਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੀਆਂ ਉਂਗਲੀਆਂ ਦੀਆਂ ਗੱਠਾਂ ਵਿਕਸਿਤ ਹੋਣਗੀਆਂ ਉਹ ਆਵੇਸ਼ ਵਿੱਚ ਆ ਕੇ ਆਪਣੇ ਆਪ ਤੇ ਕਾਬੂ ਪਾ ਲੈਂਦੇ ਹਨ ਅਤੇ ਉਹਨਾਂ ਦਾ ਸੁਭਾਅ ਬਹੁਤ ਵਿਵੇਕਸ਼ੀਲ, ਵਿਚਾਰਸ਼ੀਲ ਅਤੇ ਵਿਸ਼ਲੇਸ਼ਣ ਕਰਨ ਵਾਲਾ ਹੁੰਦਾ ਹੈ।





Related Posts




Recent Posts


Quick Links
Contact us
Request a Callback



10-BN, Dhillon Marg, Model Town, Patiala
+91 91151-13713,94632-94353
reikibunch@gmail.com











Enter Your contact info &  we will call you back








Copyright © Reiki World Wide 2017  all right reserve

Couner Visit :