Home / AReiki Updates
Energy is Everything - its the
essence of life !



ਚਮਤਾਕਾਰੀ ਹੈ ਯੋਗ ਨਿੰਦਰਾ

ਚਮਤਾਕਾਰੀ ਹੈ ਯੋਗ ਨਿੰਦਰਾ


ਕਿਸੇ ਵੀ ਪ੍ਰਕਾਰ ਦੇ ਰੋਗ ਜਾਂ ਤਣਾਅ ਵਿੱਚ ਯੋਗ ਨਿੰਦਰਾ ਇੱਕ ਚਮਤਾਕਾਰੀ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਤੋਂ ਇਲਾਵਾ ਯੋਗ ਨਿੰਦਰਾ ਦੇ ਨਿਰੰਤਰ ਅਭਿਆਸ ਨਾਲ ਅਧਿਆਤਮਿਕ ਲਾਭ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਯੋਗ ਨਿੰਦਰਾ ਦਾ ਮਤਲਬ ਹੈ ਅਧਿਆਤਮਿਕ ਨੀਂਦ। ਇਹ ਉਹ ਨੀੰਦ ਹੈ ਜਿਸ ਵਿੱਚ ਜਾਗਦੇ ਹੋਏ ਸੌਣਾ ਹੈ। ਸੌਣ ਅਤੇ ਜਾਗਣ ਦੇ ਵਿੱਚ ਦੀ ਸਥਿਤੀ ਏ ਹੀ ਯੋਗ ਨਿੰਦਰਾ ਕਿਹਾ ਜਾਂਦਾ ਹੈ। ਇਸ ਏ ਸੁਫਨੇ ਅਤੇ ਜਾਗਣ ਦੇ ਵਿੱਚ ਦੀ ਸਥਿਤੀ ਵੀ ਮੰਨ ਸਕਦੇ ਹਾਂ। ਇਹ ਝਪਕੀ ਵਰਗਾ ਹੁੰਦਾ ਹੈ ਜਾਂ ਇਸਏ ਅਰਧਚੇਤਨ ਵੀ ਕਹਿ ਸਕਦੇ ਹਾਂ। ਕਿਹਾ ਜਾਂਦਾ ਹੈ ਕਿ ਅਸੀਂ ਇਸੇ ਨਿੰਦਰਾ ਵਿੱਚ ਸੌਂਦੇ ਹਾਂ।
ਯੋਗ ਨਿੰਦਰਾ ਵਿੱਚ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਨੀਂਦ 10 ਮਿੰਟ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਬਾਅਦ ਵਿੱਚ ਹੌਲੀ ਹੌਲੀ ਸਮਾਂ ਵੱਧਾ ਕੇ 45 ਮਿੰਟ ਤੱਕ ਕਰ ਸਕਦੇ ਹਾਂ। 
ਯੋਗ ਨਿੰਦਰਾ ਕਰਦੇ ਸਮੇਂ ਕੁਝ ਸਾਵਧਾਨੀਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਯੋਗ ਨਿੰਦਰਾ ਖੁਲੀ ਜਗ੍ਹਾ ਤੇ ਕਰਨੀ ਚਾਹੀਦੀ ਹੈ। ਯੋਗ ਨਿੰਦਰਾ ਵਿੱਚ ਸੌਣਾ ਨਹੀਂ ਚਾਹੀਦਾ ਅਤੇ ਨਾ ਹੀ ਸਰੀਰ ਏ ਹਿਲਾਉਣਾ ਚਾਹੀਦਾ ਹੈ। ਇਸ ਵਿੱਚ ਨੀਂਦ ਨਹੀਂ ਲੈਣੀ ਕਿਉਂਕਿ ਇਹ ਮਨੋਵਿਗਿਆਨਿਕ ਨੀਂਦ ਹੈ। ਕੁਝ ਵੀ ਸੋਚੇ ਬਿਨਾਂ ਆਪਣੇ ਸਾਹਾਂ ਦੇ ਆਵਾਗਮਨ ਏ ਮਹਿਸੂਸ ਕਰਨਾ ਹੈ।
ਯੋਗ ਨਿੰਦਰਾ ਕਰਨ ਦਾ ਢੰਗ ਬੜਾ ਹੀ ਅਸਾਨ ਹੈ। ਸਭ ਤੋਂ ਪਹਿਲਾਂ ਇੱਕ ਸਾਗ਼_ਸੁਥਰੀ ਜਗ੍ਹਾ ਤੇ ਦਰੀ ਵਿੱਛਾ ਕੇ ਉਸ ਤੇ ਕੰਬਲ ਜਾਂ ਚਾਦਰ ਵਿੱਛਾ ਲੈਣੀ ਚਾਹੀਦੀ ਹੈ। ਸੁਤੀ ਅਤੇ ਖੁਲ੍ਹੇ_ਡੁਲ੍ਹੇ ਕਪੜੇ ਪਾ ਕੇ ਕੰਬਲ ਤੇ ਸ਼ਵਾਸਨ ਦੀ ਸਥਿਤੀ ਵਿੱਚ ਲੇਟ ਜਾਣਾ ਚਾਹੀਦਾ ਹੈ। ਜਮੀਨ ਤੇ ਦੋਨੋ ਪੈਰ ਇੱਕ ਫੁੱਟ ਦੀ ਦੂਰੀ ਤੇ ਹੋਣੇ ਚਾਹੀਦੇ ਹਨ। ਹਥੇਲੀਆਂ ਕਮਰ ਤੋਂ ਛੇ ਇੰਚ ਦੀ ਦੂਰੀ ਤੇ ਰੱਖ ਕੇ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ।
ਇਸ ਤੋਂ ਬਾਅਦ ਸਿਰ ਤੋਂ ਪੈਰ ਤੱਕ ਸਰੀਰ ਏ ਬਿਲਕੁਲ ਸ਼ਾਂਤ ਕਰ ਲੈਣਾ ਚਾਹੀਦਾ ਹੈ। ਦਿਲ ਅਤੇ ਦਿਮਾਗ ਤੋਂ ਤਣਾਅ ਹਟਾ ਕੇ ਪੂਰਾ ਅਰਾਮ ਕਰ ਲੈਣਾ ਚਾਹੀਦਾ ਹੈ। ਇਸ ਦੋਰਾਨ ਸਾਂਹ ਪੁਰੀ ਤਰ੍ਹਾ ਅੰਦਰ ਵੱਲ ਖਿੱਚਣਾ ਅਤੇ ਛੱਡਣਾ ਚਾਹੀਦਾ ਹੈ। 
ਇਸ ਤੋਂ ਬਾਅਦ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਡੇ ਹੱਥ, ਪੈਰ, ਪੇਟ, ਗਰਦਨ, ਅੱਖਾਂ ਸਭ ਸ਼ਾਂਤ ਹੋ ਗਏ ਹਨ ਤਾਂ ਫਿਰ ਖੁਦ ਹੀ ਮਨ ਹੀ ਮਨ ਵਿੱਚ ਇਹ ਕਹਿਣਾ ਚਾਹੀਦਾ ਹੈ ਕਿ ਮੈਂ ਯੋਗ ਨਿੰਦਰਾ ਦਾ ਅਭਿਆਸ ਕਰ ਰਿਹਾ ਹਾਂ। ਇਸ ਤਰ੍ਹਾਂ ਤਿੰਨ ਵਾਰ ਕਹੋ ਅਤੇ ਗਹਿਰੀ ਸਾਂਹ ਲੈਣਾ ਅਤੇ ਛੱਡਣਾ ਜਾਰੀ ਰੱਖਣਾ ਚਾਹੀਦਾ ਹੈ।
ਹੁਣ ਸਾਏ ਆਪਣੇ ਦਿਲੋਦਿਮਾਗ ਵਿੱਚ ਇਹ ਮਹਿਸੂਸ ਕਰਨਾ ਚਾਹੀਦਾ ਹੈ ਸਾਡਾ ਪੂਰਾ ਸਰੀਰ ਤਣਾਅਮੁਕਤ ਅਤੇ ਸ਼ਾਂਤ ਹੈ। ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਰੇ ਸਰੀਰ ਵਿਚੋਂਂ ਦਰਦ ਬਾਹਰ ਨਿਕਲ ਰਿਹਾ ਹੈ ਅਤੇ ਬਸ਼ੜਾ ਆਨੰਦ ਆ ਰਿਹਾ ਹੈ। ਇਸ ਤੋਂ ਬਾਅਦ ਆਪਣੇ ਦਿਲ ਵਿੱਚ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਡੇ ਸੱਜੇ ਪਾਸੇ ਦੇ ਪੈਰ ਦੀਆਂ ਸਾਰੀਆਂ ਉਂਗਲੀਆਂ, ਤਲੁਆ, ਅੱਡੀ, ਪਿੰਜਣੀ, ਗੋਡਾ, ਨਿੰਤਬ, ਕਮਰ ਅਤੇ ਮੋਡਾ ਸਾਰਾ ਸਰੀਰ ਸਾਂਤ ਹੋ ਗਿਆ ਹੈ। ਫਿਰ ਇਸੇ ਤਰ੍ਹਾਂ ਖੱਬੇ ਪਾਸੇ ਦੇ ਪੈਰ ਅਤੇ ਸਬੰਧਤ ਅੰਗਾਂ ਏ ਸ਼ਾਂਤ ਕਰ ਲੈਣਾ ਚਾਹੀਦਾ ਹੈ। ਅਰਾਮ ਨਾਲ ਸਾਂਹ ਲੈਣੇ ਅਤੇ ਛੱਡਣੇ ਚਾਹੀਦੇ ਹਨ। ਜਿਸ ਨਾਲ ਪੇਟ ਅਤੇ ਛਾਤੀ ਚਲਦੀ ਹੈ ਅਤੇ ਪੇਟ ਵੀ ਉਪਰ ਨਿਚੇ ਹੁੰਦਾ ਹੈ।
ਯੋਗ ਨਿੰਦਰਾ ਨਾਲ ਖੂਨ ਦਾ ਦੌਰਾ, ਸ਼ੁਗਰ ਦੀ ਬਿਮਾਰੀ, ਦਿਲ ਦੇ ਰੋਗ, ਸਿਰ ਦਰਦ, ਪੇਟ ਵਿੱਚਲੇ ਜਫ਼ਮ, ਦਮੇ ਦੀ ਬਿਮਾਰੀ, ਗਰਦਨ ਦਾ ਦਰਦ, ਕਮਰ ਦਰਦ, ਗੋਡਿਆਂ ਦਾ ਦਰਦ, ਜੋੜਾ ਦਾ ਦਰਦ, ਗਰਭ ਦੋਰਾਨ ਹੋਣ ਵਾਲੀ ਤਕਲੀਗ਼ ਵਿੱਚ ਬਹੁਤ ਜਿਆਦਾ ਲਾਭ ਮਿਲਦਾ ਹੈ।
ਯੋਗ ਨਿੰਦਰਾ ਨਾਲ ਦਿਮਾਗ ਦਾ ਤਣਾਅ ਫ਼ਤਮ ਹੋ ਜਾਂਦਾ ਹੈ। ਇਹ ਨਿੰਦਰਾ ਥਕਾਨ ਅਤੇ ਪਰੇਸ਼ਾਨੀ ਵਿੱਚ ਬਹੁਤ ਹੀ ਲਾਭਦਾਇਕ ਸਿੱਧ ਹੁੰਦਾ ਹੈ। ਯੋਗ ਨਿੰਦਰਾ ਦੁਆਰਾ ਮਨੁੱਖ ਤੋਂ ਚੰਗੇ ਕੰਮ ਕਰਵਾਏ ਜਾ ਸਕਦੇ ਹਨ। ਬੁਰੀਆਂ ਆਦਤਾਂ ਵੀ ਫ਼ਤਮ ਹੋ ਜਾਂਦੀਆਂ ਹਨ। ਯੋਗ ਨਿੰਦਰਾ ਵਿੱਚ ਕੀਤੀਆਂ ਗਈਆਂ ਯੋਜਨਾਵਾਂ ਬਹੁਤ ਸ਼ਕਤੀਸ਼ਾਲੀ ਹੁੰਦੀਆਂ ਹਨ। ਯੋਗ ਨਿੰਦਰਾ ਵਿੱਚ ਫਾਇਦੇ ਬਹੁਤ ਸਾਰੇ ਹੁੰਦੇ ਹਨ ਅਤੇ ਨੁਕਸਾਨ ਇੱਕ ਵੀ ਨਹੀਂ ਹੁੰਦਾ।





Related Posts




Recent Posts


Quick Links
Contact us
Request a Callback



10-BN, Dhillon Marg, Model Town, Patiala
+91 91151-13713,94632-94353
reikibunch@gmail.com











Enter Your contact info &  we will call you back








Copyright © Reiki World Wide 2017  all right reserve

Couner Visit :