Home / AReiki Updates
Energy is Everything - its the
essence of life !ਕਬਜ਼ ਤੋਂ ਨਿਜ਼ਾਤ ਪਾਉਣ ਲਈ ਕਰਨਾ ਚਾਹੀਦਾ ਹੈ ਯੋਗਮੁਦਰਾਸਨ

ਕਬਜ਼ ਤੋਂ ਨਿਜ਼ਾਤ ਪਾਉਣ ਲਈ ਕਰਨਾ ਚਾਹੀਦਾ ਹੈ ਯੋਗਮੁਦਰਾਸਨ


ਇੱਕ ਪੁਰਾਨੀ ਕਹਾਵਤ ਹੈ ਕਿ ਕਿਸੇ ਵੀ ਬਿਮਾਰੀ ਦੀ ਸ਼ੁਰੂਆਤ ਪੇਟ ਤੋਂ ਹੁੰਦੀ ਹੈ। ਜੇ ਪੇਟ ਕਬਜ਼ੀਅਤ ਤੋਂ ਮੁਕਤ ਹੈ ਤਾਂ ਉਸ ਦੀ ਕਾਰਜ਼ਪ੍ਰਣਾਲੀ ਸੁਚਾਰੂ ਹੁੰਦੀ ਹੈ ਅਤੇ ਜਦੋਂ ਪੇਟ ਦੀ ਕਾਰਜ਼ਪ੍ਰਣਾਲੀ ਸੁਚਾਰੂਹੁੰਦੀ ਹੈ ਤਾਂ ਤਮਾਮ ਬਿਮਾਰੀਆਂ ਆਪਣੇ ਆਪ ਸਮਾਪਤ ਹੋ ਜਾਂਦੀਆਂ ਹਨ। ਸਵਸਥ ਰਹਿਣ ਦੇ ਲਈ ਇਹ ਜਰੂਰੀ ਹੈ ਕਿ ਪੇਟ ਏ ਦਰੁਸਤ ਰੱਖਣਾ ਚਾਹੀਦਾ ਹੈ ਅਤੇ ਇਸ ਨਜ਼ਰ ਨਾਲ ਯੋਗਮੁਦਰਾਸਨ ਦਾ ਨਿਅਮਿਤ ਅਭਿਆਸ ਇੱਕ ਚੰਗਾ ਉਪਾਅ ਹੋ ਸਕਦਾ ਹੈ। ਕਿਉਂਕਿ ਯੋਗਮੁਦਰਾਸਨ ਰੀੜ ਤੋਂ ਜੁੜੀ ਨੱਸਾਂ ਨਾਲ ਕਾਰਜ਼ਪ੍ਰਣਾਲੀ ਏ ਵੀ ਸਹੀ ਕਰਦਾ ਹੈ, ਇਸ ਲਈ ਯੋਗ ਦੀ ਸਾਧਨਾਵਾਂ ਦੀ ਉਪਯੋਗਿਤਾ ਬਹੁਤ ਮਹੱਤਵਪੂਰਣ ਹੈ।
ਇਸ ਆਸਨ ਏ ਕਰਨ ਦਾ ਤਰੀਕਾ ਬਹੁਤ ਹੀ ਅਸਾਨ ਹੈ। ਸਭ ਤੋਂ ਪਹਿਲਾਂ ਲੱਤਾਂ ਏ ਸਾਹਮਣੇ ਫੈਲਾ ਕੇ ਬਿਲਕੁਲ ਸਿੱਧਾ ਬੈਠ ਜਾਣਾ ਚਾਹੀਦਾ ਹੈ। ਹੁਣ ਸੱਜੇ ਗੋਡੇ ਏ ਮੋੜ ਕੇ ਪੈਰ ਏ ਖੱਬੀ ਜਾਂਘ ਤੇ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਅੱਡੀ ਗੋਡਿਆਂ ਦੇ ਮੂਲ ਨਾਲ ਸਟੀ (ਚਿਪਕੀ) ਹੋਵੇ, ਹੁਣ ਖੱਬੀ ਲੱਤ ਏ ਵੀ ਗੋਡਿਆਂ ਨਾਲ ਮੋੜ ਕੇ ਪੈਰ ਏ ਸੱਜੀ ਜਾਂਘ ਤੇ ਉਸੇ ਤਰ੍ਹਾਂ ਰੱਖਣਾ ਚਾਹੀਦਾ ਹੈ ਜਿਵੇਂ ਪਹਿਲਾਂ ਸੱਜੇ ਪੈਰ ਏ ਖੱਬੇ ਪਾਸੇ ਰੱਖ ਚੁਕੇ ਹਾਂ। ਵੈਸੇ ਇਹ ਪਦਾਸਨ ਹੈ, ਜੋ ਯੋਗਮੁਦਰਾਸਨ ਦੀ ਸਾਧਨਾ ਦੇ ਲਈ ਸਭ ਤੋਂ ਜਿਆਦਾ ਉਪਯੁਕਤ ਹੈ। ਅਗਰ ਪਦਾਸਨ ਵਿੱਚ ਬੈਠਣਾ ਮੁਸ਼ਕਲ ਲਗਦਾ ਹੈ ਤਾਂ ਸਾਏ ਆਪਣੀ ਸੁਵਿਧਾਨੁਸਾਰ ਅਰਧ ਪਦਾਸਨ ਵਿੱਚ ਬੈਠ ਜਾਣਾ ਚਾਹੀਦਾ ਹੈ। ਇਸ  ਦੇ ਲਈ ਸਾਏ ਗੋਡੇ ਤਾਂ ਦੋਨੋ ਮੋੜਣੇ ਪੈਂਦੇ ਹਨ ਪਰ ਜਾਂਗ ਤੇ ਇੱਕ ਹੀ ਪੈਰ ਰੱਖਣਾ ਹੁੰਦਾ ਹੈ। ਦੂਜਾ ਪੈਰ ਅਸੀਂ ਨਿੱਚੇ ਵੀ ਰੱਖ ਸਕਦੇ ਹਾਂ। 
ਇਸ ਤੋਂ ਬਾਅਦ ਸਾਏ ਆਪਣੀਆਂ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ ਅਤੇ ਗਹਿਰੀ ਸਾਂਸ ਲੈਂਦੇ ਹੋਏ ਸਰੀਰ ਏ ਢਿੱਲਾ ਛੱਡ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਦੋਨੋ ਹੱਥਾਂ ਏ ਪਿੱਠ ਦੀ ਤਰਫ ਪਿੱਛੇ ਲੈ ਕੇ ਜਾਂਦੇ ਹੋਏ ਇੱਕ ਹੱਕ ਦੀ ਕਲਾਈ ਏ ਦੂਜੇ ਹੱਥ ਨਾਲ ਪਕੜ ਲੈਣਾ ਚਾਹੀਦਾ ਹੈ। ਸਾਹ ਏ ਧੀਰੇ ਧੀਰੇ ਬਾਹਰ ਦੀ ਤਰਫ ਛੱਡਦੇ ਹੋਏ ਅੱਗੇ ਦੀ ਤਰਫ ਇਸ ਤਰ੍ਹਾਂ ਝੁਕਣਾ ਚਾਹੀਦਾ ਹੈ ਕਿ ਲਲਾਟ ਫਰਸ਼ ਦੀ ਤਰਫ ਹੋਵੇ। ਸਰੀਰ ਏ ਫਿਰ ਤੋਂ ਢਿੱਲਾ ਛੱਡ ਕੇ ਨਾਰਮਲ ਤਰੀਕੇ ਨਾਲ ਸਾਹ ਲੈਂਦੇ ਹੋਏ ਜਿੰਨੀ ਦੇਰ ਹੋ ਸਕੇ ਇਸੇ ਮੁਦਰਾ ਵਿੱਚ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਸਾਹ ਏ ਅੰਦਰ ਦੇ ਪਾਸੇ ਖਿੱਚਦੇ ਹੋਏ ਵਾਪਸ ਪਹਿਲੇ ਵਰਗੀ ਅਵਸਥਾ ਵਿੱਚ ਆ ਜਾਣਾ ਚਾਹੀਦਾ ਹੈ। ਬੈਠ ਦੇ ਲਈ ਪਦਾਸਨ ਦੀ ਮੁਦਰਾ ਵਿੱਚ ਪੈਰਾਂ ਏ ਆਪਸ ਵਿੱਚ ਅਦਲ ਬਦਲ ਕੇ ਮਤਲਬ ਸੱਜੇ ਦੀ ਜਗ੍ਹਾ ਖਬੇ ਜਾਂ ਖੱਬੇ ਦੀ ਜਗ੍ਹਾ ਸੱਜੇ ਪੈਰ ਨਾਲ ਇਸ ਪ੍ਰਕ੍ਰਿਆ ਏ ਦੋਹਰਾਇਆ ਜਾ ਸਕਦਾ ਹੈ।
ਇਹ ਆਸਨ ਕਰਨ ਨਾਲ ਮਾਂਸਪੇਸ਼ੀਆਂ ਦੀ ਮਸਾਜ਼ ਹੁੰਦੀ ਹੈ। ਇਯ ਨਾਲ ਪੇਟ ਦੀ ਅਲਗ ਅਲਗ ਹਿੱਸਿਆਂ ਵਿੱਚ ਹੋਣ ਵਾਲੀਆਂ ਨਿੱਕੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਖਾਸਤੌਰ ਤੇ ਕਬਜ਼ਿਅਤ ਅਤੇ ਅਪਚ ਦੇ ਮਾਮਲੇ ਵਿੱਚ ਇਹ ਬਹੁਤ ਲਾਭਕਾਰੀ ਸਿੱਧ ਹੁੰਦਾ ਹੈ। ਰੀੜ ਦੀ ਹੱਡੀ ਏ ਵੀ ਇਹ ਪੋਸ਼ਣ ਦਿੰਦਾ ਹੈ। ਰੀੜ ਦੀ ਹੱਡੀ ਨਾਲ ਜੁੜੀਆਂ ਨੱਸਾਂ ਏ ਠੀਕ ਕਰਕੇ ਇਹ ਉਸਦੀ ਕਾਰਜ਼ਪ੍ਰਣਾਲੀ ਏ ਜ਼ਿਆਦਾ ਸੁਚਾਰੂਬਣਾਉਂਦਾ ਹੈ ਅਤੇ ਸਿਹਤ ਏ ਲਾਭ ਦਿੰਦਾ ਹੈ।
ਇਸ ਯੋਗ ਨਾਲ ਜਿਥੇ ਸਾਡੇ ਪੇਟ ਦੀਆਂ ਬਿਮਾਰੀਆਂ ਸਮਾਪਤ ਹੁੰਦੀਆਂ ਹਨ, ਕਬਜ਼ ਦੂਰ ਹੁੰਦੀ ਹੈ ਅਤੇ ਭੁੱਖ ਵੱਧਦੀ ਹੈ। ਉਥੇ ਸਰੀਰ ਵੀ ਪੂਰੀ ਤਰ੍ਹਾਂ ਚੁਸਤ_ਤੰਦਰੁਸਤ ਰਹਿੰਦਾ ਹੈ। ਹੱਥ, ਮੋਢ, ਗੋਡੇ ਅਤੇ ਪੈਰਾਂ ਦੀ ਮਾਂਸਪੇਸ਼ੀਆਂ ਏ ਮਜ਼ਬੂਤ ਕਰਦਾ ਹੈ, ਜਿੰਨ੍ਹਾਂ ਔਰਤਾਂ ਏ ਪਤਲੇ ਰਹਿਣ ਦਾ ਸ਼ੌਂਕ ਹੈ ਉਨ੍ਹਾਂ ਏ ਨਿਅਮਿਤ ਰੂਪ ਵਿੱਚ ਇਹ ਆਸਨ ਕਰਨਾ ਚਾਹੀਦਾ ਹੈ। ਮੇਰੀ ਸਲਾਹ ਵਿੱਚ ਸਾਏ ਸਭ ਏ ਨਿਰੋਗ ਰਹਿਣ ਲਈ ਇਹ ਯੋਗ ਜਰੂਰ ਕਰਨਾ ਚਾਹੀਦਾ ਹੈ।
ਇਸ ਆਸਨ ਏ ਕਰਦੇ ਹੋਏ ਕੁਝ ਗੱਲਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਜਿਵੇਂ ਜੇ ਸਾਡੀਆਂ ਅੱਖਾਂ, ਦਿਲ ਜਾਂ ਪਿੱਠ ਵਿੱਚ ਲੰਬੇ ਸਮੇਂ ਤੋਂ ਕੋਈ ਗੰਭੀਰ ਰੋਗ ਹੈ ਤਾਂ ਇਸ ਆਸਨ ਦਾ ਅਭਿਆਸ ਨਹੀਂ ਕਰਨਾ ਚਾਹੀਦਾ ਹੈ। ਜੇ ਕਿਸੇ ਤਰ੍ਹਾਂ ਦਾ ਆਪਰੇਸ਼ਨ ਜਾਂ ਪ੍ਰਸਵ ਹੋਇਆ ਹੈ ਤਾਂ ਵੀ ਕੁਝ ਦਿਨ ਰੁਕ ਕੇ ਸਵਾਸਥ ਨਾਰਮਲ ਹੋਣ ਤੇ ਇਸਦਾ ਅਭਿਆਸ ਕਰਨਾ ਚਾਹੀਦਾ ਹੈ।
ਆਸਨ ਕਰਦੇ ਹੋਏ ਜੇ ਅਸੀਂ ਪੂਰੇ ਸਮੇਂ ਤੱਕ ਇਸਦਾ ਅਭਿਆਸ ਨਾ ਕਰ ਸਕੀਏ ਤਾਂ ਥੋੜੇ ਥੋੜੇ ਸਮੇਂ ਦੇ ਲਈ ਦੋ ਤਿੰਨ ਵਾਰ ਇਸਦਾ ਅਭਿਆਸ ਕਰ ਸਕਦੇ ਹਾਂ। ਇਸ ਆਸਨ ਦਾ ਅਭਿਆਸ ਜਾਂ ਤਾਂ ਸਵੇਰੇ ਨਾਸ਼ਤੇ ਤੋਂ ਪਹਿਲਾਂ ਕਰ ਲੈਣਾ ਚਾਹੀਦਾ ਹੈ ਜਾਂ ਫਿਰ ਦੁਪਹਿਰ ਦੇ ਭੋਜਨ ਤੋਂ ਘੱਟੋ ਘੱਟ ਚਾਰ ਘੰਟੇ ਬਾਅਦ ਸ਼ਾਮ ਏ ਕਰਨਾ ਚਾਹੀਦਾ ਹੈ। ਯੋਗ ਮੁਦਰਾਸਨ ਤੋਂ ਬਾਅਦ ਕੋਈ ਅਜਿਹਾ ਆਸਨ ਨਹੀਂ ਕਰਨਾ ਚਾਹੀਦਾ ਜਿਸ ਵਿੱਚ ਪਿੱਠ ਏ ਪਿੱਛੇ ਦੀ ਤਰਫ਼ ਮੋੜਣਾ ਪੈਂਦਾ ਹੈ।

Related Posts
Recent Posts


Quick Links
Contact us
Request a Callback10-BN, Dhillon Marg, Model Town, Patiala
+91 91151-13713,94632-94353
reikibunch@gmail.comEnter Your contact info &  we will call you back
Copyright © Reiki Healing Clinic, all right reserve

Couner Visit :